ਜਦੋਂ ਤੱਕ ਚਲਦੇ ਤੇਰੇ ਹੱਥ
ਨੀ ਜਿੰਦੇ ਹੋਰਾਂ ਵੱਲ ਨਾ ਤੱਕ
ਨੀ ਜਿੰਦੇ ਹੋਰਾਂ ਵੱਲ ਨ ਤੱਕ
"O Life,
As long as your hands move,
O Life, don't look towards others.
O Life, don't look towards others.
ਜਦੋਂ ਤੱਕ ਚਲਦੇ ਤੇਰੇ ਪੈਰ
ਨੀ ਜਿੰਦੇ ਚੱਲ ਰਤਾ ਨਾ ਠਹਿਰ
ਨੀ ਜਿੰਦੇ ਚੱਲ ਰਤਾ ਨਾ ਠਹਿਰ
As long as your feet move,
O Life, don't stop even for a moment.
O Life, don't stop even for a moment.
ਜਦੋਂ ਤੱਕ ਚੱਲਦਾ ਤੇਰਾ ਖੂਨ
ਨੀ ਜਿੰਦੇ ਜੀਣ ਦਾ ਰੱਖ ਜਨੂੰਨ
ਨੀ ਜਿੰਦੇ ਜੀਣ ਦਾ ਰੱਖ ਜਨੂੰਨ
As long as your blood flows,
O Life, keep the passion to live.
O Life, keep the passion to live.
ਜਦੋਂ ਤੱਕ ਚੱਲਦਾ ਤੇਰਾ ਦਿਮਾਗ
ਨੀ ਜਿੰਦੇ ਗਹਿਰੀ ਨੀਂਦਰੋ ਜਾਗ
ਨੀ ਜਿੰਦੇ ਗਹਿਰੀ ਨੀਂਦਰੋਂ ਜਾਗ
As long as your mind works,
O Life, wake up from your deep slumber.
O Life, wake up from your deep slumber.
ਜਦੋਂ ਤੱਕ ਚੱਲਦੇ ਤੇਰੇ ਸਾਹ
ਨੀ ਜਿੰਦੇ ਲੱਭ ਨਵੇਂ ਨਿੱਤ ਰਾਹ
ਨੀ ਜਿੰਦੇ ਲੱਭ ਨਵੇਂ ਨਿੱਤ ਰਾਹ
As long as your breaths continue,
O Life, find new paths every day.
O Life, find new paths every day.
ਜਦੋਂ ਤੱਕ ਚੱਲਦਾ ਤੇਰਾ ਸਰੀਰ
ਨੀ ਜਿੰਦੇ ਚੱਲ ਵਾਂਗਰਾਂ ਤੀਰ
ਨੀ ਜਿੰਦੇ ਚੱਲ ਵਾਂਗਰਾਂ ਤੀਰ
As long as your body functions,
O Life, move like an arrow.
O Life, move like an arrow.
ਜਦੋਂ ਤੱਕ ਚੱਲਦੇ ਤੇਰੇ ਵਿਚਾਰ
ਨੀ ਜਿੰਦੇ ਸਿਰਜ ਨਵਾਂ ਸੰਸਾਰ
ਨੀ ਜਿੰਦੇ ਸਿਰਜ ਨਵਾਂ ਸੰਸਾਰ
As long as your thoughts flow,
O Life, create a new world.
O Life, create a new world.
ਜਦੋਂ ਤੱਕ ਧੜਕੇ ਤੇਰਾ ਦਿਲ
ਨੀ ਜਿੰਦੇ ਕਿਉਂ ਜੀਣ ਦੀ ਢਿੱਲ
ਨੀ ਜਿੰਦੇ ਕਿਉਂ ਜੀਣ ਦੀ ਢਿੱਲ
As long as your heart beats,
O Life, why delay living?
O Life, why delay living?
See him Singing